Songs

ਅਰਦਾਸ

ਦਾਤਿਆ ਕਰ ਕਿਰਪਾ, ਕਰ ਕਿਰਪਾ ਦਾਸ ਦੇ ਉੱਤੇ
ਵਾਹਿਗੁਰੂ ਕਰ ਕਿਰਪਾ, ਸਾਡੇ ਭਾਗ ਜਗਾ ਦੇ ਸੁੱਤੇ

ਜਿਹੜਾ ਤੇਰੇ ਦਰ ਤੇ ਆਉਂਦਾ
ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦਾ
ਪੁੱਤ ਦੇਵੇਂ ਤੂੰ ਮੇਵੇ ਮਿੱਠੇ
ਦਾਤਿਆ ਕਰ ਕਿਰਪਾ, ਕਰ ਕਿਰਪਾ ਦਾਸ ਦੇ ਉੱਤੇ

ਜੋ ਵੀ ਤੇਰਾ ਪੱਲਾ ਫੜ੍ਹਦਾ
ਕੰਮ ਕਿਸੇ ਦਾ ਕਦੀਂ ਨਾ ਅੜਦਾ
ਉਹ ਨੀਂਦ ਅਰਾਮ ਦੀ ਸੁੱਤੇ
ਦਾਤਿਆ ਕਰ ਕਿਰਪਾ, ਕਰ ਕਿਰਪਾ ਦਾਸ ਦੇ ਉੱਤੇ

ਮੈਨੂੰ ਵੀ ਆਪਣੀ ਚਰਨੀਂ ਲਾ ਲੈ
ਆਸ ਮੁਰਾਦ ਮੇਰੀ ਪੁਗਾ ਦੇ
ਅਸੀਂ ਰਹਿਮਤ ਤੇਰੀ ਦੇ ਭੁੱਖੇ
ਦਾਤਿਆ ਕਰ ਕਿਰਪਾ, ਕਰ ਕਿਰਪਾ ਦਾਸ ਦੇ ਉੱਤੇ

ਖੁਸ਼ੀਆਂ ਦੇ ਨਾਲ ਝੋਲੀ ਭਰ ਦੇ
ਮਨਮੋਹਨ ਦੇ ਸੁਪਨੇ ਪੂਰੇ ਕਰਦੇ
ਦਿਨ ਫੇਰ ਦੇ ਜਿਹੜੇ ਰੁੱਸੇ
ਦਾਤਿਆ ਕਰ ਕਿਰਪਾ, ਕਰ ਕਿਰਪਾ ਦਾਸ ਦੇ ਉੱਤੇ
ਵਾਹਿਗੁਰੂ ਕਰ ਕਿਰਪਾ, ਸਾਡੇ ਭਾਗ ਜਗਾ ਦੇ ਸੁੱਤੇ

ਮਾਸਟਰ ਜੀ

ਬਹੁਤਾ ਕਦੀ ਨਹੀਂ ਚਾਹੀਦਾ ਬੋਲਣਾ
ਮੁਸ਼ਕਲ ਵੇਲੇ ਕਦੀਂ ਨਹੀਂ ਡੋਲਣਾ,
ਇਹੋ ਗੱਲ ਸਾਨੂੰ ਸਮਝਾਉਂਦੇ ਮਾਸਟਰ ਜੀ
ਸਾਨੂੰ ਨਿੱਤ ਨਵਾਂ ਨੇ ਪੜ੍ਹਾਉਂਦੇ ਮਾਸਟਰ ਜੀ ।

ਹਮੇਸ਼ਾਂ ਸਾਨੂੰ ਚਾਹੀਦਾ ਏ ਸੱਚ ਬੋਲਣਾ
ਕੁਫਰ ਨਹੀਂ ਚਾਹੀਦਾ ਕਦੀਂ ਵੀ ਤੋਲਣਾ,
ਇਹੋ ਗੱਲ ਸਾਡੇ ਕੰਨੀਂ ਪਾਉਂਦੇ ਮਾਸਟਰ ਜੀ
ਸਾਨੂੰ ਨਿੱਤ ਨਵਾਂ ਨੇ ਪੜ੍ਹਾਉਂਦੇ ਮਾਸਟਰ ਜੀ ।

ਵੱਡਿਆਂ ਦਾ ਚਾਹੀਏ ਸਤਿਕਾਰ ਕਰਨਾ
ਛੋਟਿਆਂ ਦੇ ਨਾਲ ਪਿਆਰ ਕਰਨਾ
ਖੇਡਾਂ ਵੀ ਸਾਨੂੰ ਨੇ ਖਿਡਾਉਂਦੇ ਮਾਸਟਰ ਜੀ,
ਸਾਨੂੰ ਨਿੱਤ ਨਵਾਂ ਨੇ ਪੜ੍ਹਾਉਂਦੇ ਮਾਸਟਰ ਜੀ ।

ਬਜੁਰਗਾਂ ਦਾ ਮੰਨਣਾ ਹੈ ਕਹਿਣਾ ਚਾਹੀਦਾ
ਉਹਦੇ ਵਿੱਚੋਂ ਕੋਈ ਸਿੱਖ ਲੈਣਾ ਚਾਹੀਦਾ
ਬਾਸਰਕੇ ਬੋਲ ਮਿੱਠੇ ਸੁਣਾਉਂਦੇ ਮਾਸਟਰ ਜੀ
ਸਾਨੂੰ ਨਿੱਤ ਨਵਾਂ ਨੇ ਪੜ੍ਹਾਉਂਦੇ ਮਾਸਟਰ ਜੀ ।