Mini Kahaniya

ਮਿੰਨੀ ਕਹਾਣੀਆਂ  (Mini Kahaniya)

ਸਿਰਫਿਰਿਆ  (Sirphiria)

ਐਮ.ਐਲ.ਏ. ਕੋਲ ਉਸ ਦੇ ਹਲਕੇ ਨਾਲ ਸੰਬੰਧਿਤ ਪਾਰਟੀ ਦਾ ਸਰਪੰਚ ਦੋ-ਚਾਰ ਹਮਾਇਤੀਆਂ ਨਾਲ ਪੇਸ਼ ਹੋਇਆ| ਐਮ.ਐਲ.ਏ. ਨੇ ਚਾਹ-ਪਾਣੀ ਪਿਆ ਕੇ ਪੁੱਛਿਆ, ‘ਸਰਪੰਚ ਜੀ, ਕਿਵੇਂ ਦਰਸ਼ਨ ਦਿੱਤੇ|’
‘ਸਾਹਬ ਬਹਾਦਰ, ਦਰਸ਼ਨ ਕਿਵੇਂ ਦੇਣੇ, ਕਿਹੜਾ ਸਿਰਫਿਰਿਆ ਅਸਿਸਟੈਂਟ ਸਾਡੇ ਲਗਾ ‘ਤਾ ਜੇ| ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ ਕਰਦਾ| ਕਹਿੰਦਾ ਇਸ ਕੰਮ ਦੀ ਨਿਯਮ ਆਗਿਆ ਨਹੀਂ ਦਿੰਦੇ| ਫਟ ਕਾਗਜ਼ ‘ਤੇ ਨੋਟ ਚਾੜ੍ਹ ਦਿੰਦਾ|’
‘ਅਸੀਂ ਕਹਿੰਦੇ ਸਾਡੀ ਸਰਕਾਰ ਕਾਹਦੀ ਜੇ ਸਾਡੇ ਹੁਣ ਵੀ ਕੰਮ ਨਹੀਂ ਹੋਣੇ|’ ਉਹ ਕਹਿੰਦਾ, ਜਦੋਂ ਸਰਕਾਰ ਤੁਹਾਡੇ ਵਿਰੋਧੀਆਂ ਦੀ ਸੀ, ਉਹ ਵੀ ਇਹੋ ਗੱਲ ਕਹਿੰਦੇ ਸਨ| ਮੁਲਾਜ਼ਮ ਕਿਸੇ ਪਾਰਟੀ ਦੇ ਨਹੀਂ ਹੁੰਦੇ, ਸਗੋਂ ਸਰਕਾਰ ਦੇ ਹੁੰਦੇ ਹਨ ਅਤੇ ਮੁਲਾਜ਼ਮਾਂ ਨੇ ਕੰਮ ਸਰਕਾਰ ਵੱਲੋਂ ਬਣਾਏ ਨਿਯਮਾਂ ਅਨੁਸਾਰ ਹੀਕਰਨਾ ਹੁੰਦਾ ਹੈ| ਐਮ. ਐਲ. ਏ. ਸਾਹਿਬ ਜੇ ਸਾਡੇ ਕੰਮ ਹੁਣ ਵੀ ਨਹੀਂ ਹੋਣੇ ਤਾਂ ਕਦੋਂ ਹੋਣਗੇ| ਉਸ ਨੇ ਸਵਾਲੀਆ ਨਜ਼ਰਾਂ ਨਾਲ ਐਮ.ਐਲ.ਏ. ਵੱਲ ਵੇਖਿਆ| ਐਮ.ਐਲ.ਏ. ਚੁੱਪ ਰਿਹਾ|
ਐਮ.ਐਲ.ਏ. ਨੂੰ ਚੁੱਪ ਵੇਖ ਸਰਪੰਚ ਨਾਲ ਆਇਆ ਇਕ ਝੋਲੀ ਚੁੱਕ ਬੋਲਿਆ, ‘ਐਮ.ਐਲ.ਏ. ਸਾਹਬ ਹੋ ਸਕਦਾ ਤੁਹਾਡੀ ਨਿਗ੍ਹਾ ਵਿਚ ਅਸਿਸਟੈਂਟ ਵਧੀਆ ਬੰਦਾ ਹੋਵੇ ਪਰ ਤੁਹਾਡੇ ਹਲਕੇ ਦੇ ਵੋਟਰ ਅਸੀਂ ਹਾਂ ਉਹ ਨਹੀਂ|’ ਇਹ ਸੁਣਕੇ ਐਮ.ਐਲ.ਏ. ਨੇ ਅਸਿਸਟੈਂਟ ਦੀ ਬਦਲੀ ਲਈ ਸੰਬੰਧਿਤ ਮੰਤਰੀ ਨੂੰ ਨੋਟ ਲਿਖਣ ਪੀ.ਏ. ਨੂੰ ਹੁਕਮ ਚਾੜ੍ਹ ਦਿੱਤਾ|

ਸਤਿਕਾਰ   (Satikar)

ਸੁੱਖਾਂ ਸੁੱਖ ਲਏ, ਗੂੰਹ ਮੂਤਰ ਚੁੱਕ-ਚੁੱਕ ਪਾਲੇ ਪੁੱਤਰ ਨੇ ਜਦੋਂ ਮਾਂ ਦੀ ਹਰ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ‘ਤੁਹਾਨੂੰ ਕੀ ਪਤਾ ਦੀਨ ਦੁਨੀਆਂ ਦਾ, ਦੁਨੀਆਂ ਕਿੱਥੇ ਵੱਸਦੀ ਹੈ| ਮੈਨੂੰ ਆਪਣੀ ਜਿੰਦਗੀ ਆਪ ਜੀਊਣ ਦਿਉ’ ਦੀ ਮੁਹਾਰਨੀ ਸੁਣ ਸੁਣ ਅੱਕੀ ਮਾਂ ਦੇ ਪੁੱਤਰ ਨੇ ਪੈਰਾਂ ਨੂੰ ਹੱਥ ਤਾਂ ਕੀ ਲਗਾਉਣਾ ਸੀ ਸਗੋਂ ਕਦੇ ‘ਸਤਿ ਸ੍ਰੀ ਅਕਾਲ’ ਬੁਲਾਉਣੀ ਵੀ ਮੁਨਾਸਬ ਨਾ ਸਮਝੀ … ਤਾਂ ਮਾਂ ਪੁੱਤਰ ਤੋਂ ਡਾਹਢੀ ਨਿਰਾਸ਼ ਹੋ ਗਈ|
ਇਕ ਦਿਨ ਪੁੱਤਰ ਨਾਲ ਆਏ ਦੋ ਤਿੰਨ ਦੋਸਤਾਂ ਨੇ ਜਦੋਂ ਸਤਿਕਾਰ ਵਜੋਂ ਮਾਂ ਦੇ ਪੈਰਾਂ ਨੂੰ ਹੱਥ ਲਾਉਣਾ ਚਾਹਹਿਆ ਤਾਂ ਉਹ ਤੌੜੀ ਵਾਂਗ ਉਬਲੀ, ‘ਠਹਿਰੋ ! ਮੇਰੇ ਪੈਰਾਂ ਨੂੰ ਉਹ ਹੱਥ ਲਾਵੇ ਜੋ ਆਪਣੀ ਮਾਂ ਦੇ ਪੈਰਾਂ ਨੂੰ ਵੀ ਹੱਥ ਲਾਉਂਦਾ ਹੋਵੇ|’
ਇਹ ਸੁਣ ਸਾਰੇ ਡੋਰ ਭੌਰ ਹੋਏ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਅਤੇ ਮਾਂ ਉਨ੍ਹਾਂ ਦਾ ਚਾਹ ਪਾਣੀ ਲਈ ਰਸੋਈ ਵੱਲ ਹੋ ਤੁਰੀ|

ਸਾਡੀ ਸਰਕਾਰ  (Sadi Sarkar
ਐਮ.ਐਲ.ਏ. ਕੋਲ ਉਸ ਦੇ ਹਲਕੇ ਨਾਲ ਸੰਬੰਧਿਤ ਪਾਰਟੀ ਦਾ ਸਰਪੰਚ ਦੋ-ਚਾਰ ਹਮਾਇਤੀਆਂ ਨਾਲ ਪੇਸ਼ ਹੋਇਆ| ਐਮ.ਐਲ.ਏ. ਨੇ ਚਾਹ-ਪਾਣੀ ਪਿਆ ਕੇ ਪੁੱਛਿਆ, ‘ਸਰਪੰਚ ਜੀ, ਕਿਵੇਂ ਦਰਸ਼ਨ ਦਿੱਤੇ|’
‘ਸਾਹਬ ਬਹਾਦਰ, ਦਰਸ਼ਨ ਕਿਵੇਂ ਦੇਣੇ, ਕਿਹੜਾ ਸਿਰਫਿਰਿਆ ਅਸਿਸਟੈਂਟ ਸਾਡੇ ਲਗਾ ‘ਤਾ ਜੇ| ਕਿਸੇ ਦੀ ਕੋਈ ਪ੍ਰਵਾਹ ਹੀ ਨਹੀਂ ਕਰਦਾ| ਕਹਿੰਦਾ ਇਸ ਕੰਮ ਦੀ ਨਿਯਮ ਆਗਿਆ ਨਹੀਂ ਦਿੰਦੇ| ਫਟ ਕਾਗਜ਼ ‘ਤੇ ਨੋਟ ਚਾੜ੍ਹ ਦਿੰਦਾ|’
‘ਅਸੀਂ ਕਹਿੰਦੇ ਸਾਡੀ ਸਰਕਾਰ ਕਾਹਦੀ ਜੇ ਸਾਡੇ ਹੁਣ ਵੀ ਕੰਮ ਨਹੀਂ ਹੋਣੇ|’ ਉਹ ਕਹਿੰਦਾ, ਜਦੋਂ ਸਰਕਾਰ ਤੁਹਾਡੇ ਵਿਰੋਧੀਆਂ ਦੀ ਸੀ, ਉਹ ਵੀ ਇਹੋ ਗੱਲ ਕਹਿੰਦੇ ਸਨ| ਮੁਲਾਜ਼ਮ ਕਿਸੇ ਪਾਰਟੀ ਦੇ ਨਹੀਂ ਹੁੰਦੇ, ਸਗੋਂ ਸਰਕਾਰ ਦੇ ਹੁੰਦੇ ਹਨ ਅਤੇ ਮੁਲਾਜ਼ਮਾਂ ਨੇ ਕੰਮ ਸਰਕਾਰ ਵੱਲੋਂ ਬਣਾਏ ਨਿਯਮਾਂ ਅਨੁਸਾਰ ਹੀਕਰਨਾ ਹੁੰਦਾ ਹੈ| ਐਮ. ਐਲ. ਏ. ਸਾਹਿਬ ਜੇ ਸਾਡੇ ਕੰਮ ਹੁਣ ਵੀ ਨਹੀਂ ਹੋਣੇ ਤਾਂ ਕਦੋਂ ਹੋਣਗੇ| ਉਸ ਨੇ ਸਵਾਲੀਆ ਨਜ਼ਰਾਂ ਨਾਲ ਐਮ.ਐਲ.ਏ. ਵੱਲ ਵੇਖਿਆ| ਐਮ.ਐਲ.ਏ. ਚੁੱਪ ਰਿਹਾ|
ਐਮ.ਐਲ.ਏ. ਨੂੰ ਚੁੱਪ ਵੇਖ ਸਰਪੰਚ ਨਾਲ ਆਇਆ ਇਕ ਝੋਲੀ ਚੁੱਕ ਬੋਲਿਆ, ‘ਐਮ.ਐਲ.ਏ. ਸਾਹਬ ਹੋ ਸਕਦਾ ਤੁਹਾਡੀ ਨਿਗ੍ਹਾ ਵਿਚ ਅਸਿਸਟੈਂਟ ਵਧੀਆ ਬੰਦਾ ਹੋਵੇ ਪਰ ਤੁਹਾਡੇ ਹਲਕੇ ਦੇ ਵੋਟਰ ਅਸੀਂ ਹਾਂ ਉਹ ਨਹੀਂ|’ ਇਹ ਸੁਣਕੇ ਐਮ.ਐਲ.ਏ. ਨੇ ਅਸਿਸਟੈਂਟ ਦੀ ਬਦਲੀ ਲਈ ਸੰਬੰਧਿਤ ਮੰਤਰੀ ਨੂੰ ਨੋਟ ਲਿਖਣ ਪੀ.ਏ. ਨੂੰ ਹੁਕਮ ਚਾੜ੍ਹ ਦਿੱਤਾ|

ਦਾਨੀ  (Dani)
ਚਾਰ-ਪੰਜ ਹੱਟੇ-ਕੱਟੇ ਗੋਰੂ ਰੰਗੇ ਕੱਪੜੇ ਵਾਲਿਆਂ ਨੇ ਬਲਕਾਰ ਸਿੰਘ ਦੀ ਆ ਬੈੱਲ ਵਜਾਈ| ਉਹ ਬਾਹਰ ਆਇਆ, ‘ਭਗਤਾ ਉਗਰਾਹੀ ਲਈ ਆਏ ਹਾਂ, ਰੋਪੜ ਇਮਾਰਤ ਤਿਆਰ ਹੋ ਰਹੀ ਏ, ਐਤਵਾਰ ਲੈਂਟਰ ਪੈਣਾ ਏ’, ਬਲਕਾਰ ਸਿੰਘ ਨੇ ਬੜੀ ਸ਼ਰਧਾ ਨਾਲ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ ਅਤੇ ਬਿਨਾਂ ਕੋਈ ਪੁੱਛਗਿੱਛ ਕੀਤੇ ਅੰਦਰੋਂ ਲਿਆ ਕੇ ਦੋ ਸੌ ਰੁਪਏ ਉਨ੍ਹਾਂ ਦੇ ਹੱਥ ਫੜਾ ਦਿੱਤੇ| ਸੰਤ ਅਜੇ ਅਗਲੀ ਗਲੀ ਵਿੱਚ ਹੀ ਹੋਣਗੇ ਕਿ ਕਾਲੋਨੀ ਦੇ ਮੋਹਤਬਾਰ ਵਿਅਕਤੀ ਆਣ ਹਾਜ਼ਰ ਹੋਏ| ਬੈੱਲ ਵਜਾਉਣ  ’ਤੇ ਬਲਕਾਰ ਸਿੰਘ ਬਾਹਰ ਨਿਕਲਿਆ, ‘ਹਾਂ ਦੱਸੋ, ਕਿਵੇਂ ਅਉਣਾ ਹੋਇਆ|’
‘ਬਲਕਾਰ ਸਿੰਘ ਤੈਨੂੰ ਪਤਾ ਈ ਐ ਕਿ ਆਪਣੀ ਕਾਲੋਨੀ ਵਿੱਚ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਵੀ ਰਹਿੰਦੇ ਹਨ ਅਤੇ ਇਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪਬਲਿਕ ਸਕੂਲਾਂ ਦੀਆਂ ਫੀਸਾਂ ਨਹੀਂ ਦੇ ਸਕਦੇ, ਅਸੀਂ ਸਰਕਾਰ ਨੂੰ ਬੇਨਤੀ ਕੀਤੀ ਏ, ਅਫਸਰਾਂ ਦਾ ਕਹਿਣਾ ਏ ਕਿ ਸਕੂਲ ਲਈ ਥਾਂ ਦਾ ਪ੍ਰਬੰਧ ਤੁਸੀਂ ਕਰ ਦਿਓ, ਸਟਾਫ ਅਤੇ ਬਿਲਡਿੰਗ ਲਈ ਗਰਾਂਟ ਸਰਕਾਰ ਦੇ ਦੇਵੇਗੀ| ਅਸੀਂ ਸਕੂਲ ਲਈ ਥਾਂ ਖਰੀਦਣੀ ਹੈ, ਇਸ ਲਈ ਉਗਰਾਹੀ ਕਰ ਰਹੇ ਹਾਂ, ਬਣਦਾ ਸਰਦਾ ਹਿੱਸਾ ਪਾਓ’| ਪ੍ਰਧਾਨ ਨੇ ਬਲਕਾਰ ਸਿੰਘ ਨੂੰ ਸਮਝਾਉਣ ਦੇ ਲਹਿਜੇ ਵਿਚ ਕਿਹਾ|
‘ਸਕੂਲ ਬਣਾਉਣੇ ਸਰਕਾਰ ਦਾ ਕੰਮ ਆ, ਲੋਕਾਂ ਦਾ ਨਹੀਂ, ਕਹਿ ਕੇ ੇਉਹ ਪਿੰਡ ਮੁੜਿਆ ਅਤੇ ਆਪਣੇ ਘਰ ਦਾ ਗੇਟ ਬੰਦ ਕਰ ਲਿਆ|