About Inderjit Singh Basarke

ਇੰਦਰਜੀਤ ਸਿੰਘ ਬਾਸਰਕੇ

IMG_20140302_155705ਮਾਂ ਪਿਓ ਤੋਂ ਸੇਵਾ ਦੀ ਗੁੜ੍ਹਤੀ ਲੈ ਕੇ ਰਾਜਨੀਤੀ ਵਿੱਚ ਕੁੱਦੇ ਇੰਦਰਜੀਤ ਸਿੰਘ ਬਾਸਰਕੇ ਪੰਜਾਬ ਦੇ ਪ੍ਰਮੁੱਖ ਰਾਜਨੀਤਿਕ ਆਗੂ ਹਨ| ਜਿਨ੍ਹਾਂ ਦਾ ਜਨਮ 16 ਮਾਰਚ 1961 ਨੂੰ ਸ੍ਰ. ਹਜ਼ਾਰਾ ਸਿੰਘ ਪ੍ਰੇਮੀ ਦੇ ਘਰ ਮਾਤਾ ਸ੍ਰੀਮਤੀ ਸਵਿੰਦਰ ਕੌਰ ਦੀ ਕੁੱਖੋਂ ਬਾਸਰਕੇ ਗਿੱਲਾਂ ਵਿਖੇ ਹੋਇਆ| ਆਪ ਦਾ ਪਰਿਵਾਰ ਪੰਥਕ ਪਰਿਵਾਰ ਸੀ ਅਤੇ ਪਿਤਾ ਇਤਿਹਾਸਕ ਗੁਰਦੁਆਰਾ ਸੰਨ੍ਹ ਸਾਹਿਬ ਦੇ ਮੈਨੇਜਰ ਹੋਣ ਦੇ ਬਾਵਜੂਦ ਪਤੀ-ਪਤਨੀ ਗੁਰੂ ਘਰ ਵਿਖੇ ਹੱਥੀਂ ਝਾੜੂ ਫੇਰਨ ਦੀ ਸੇਵਾ ਕਰਿਆ ਕਰਦੇ ਸਨ| ਜਿਸ ਦਾ ਇਹਨਾਂ ਤੇ ਕਾਫ.ੀ ਪ੍ਰਭਾਵ ਪਿਆ| ਆਪ ਸਕੂਲੀ ਵਿੱਦਿਆ ਹਾਸਲ ਕਰਦੇ ਸਮੇਂ ਹੀ ਧਾਰਮਿਕ ਅਤੇ ਰਾਜਨੀਤਿਕ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਪਏ|

ਰਾਜਨੀਤੀ ਵਿੱਚ ਇਹਨਾਂ ਨੇ ਪ੍ਰਵੇਸ਼ 1978 ਈਸਵੀ ਨੂੰ ਨੌਜਵਾਨ ਸੇਵਕ ਸਭਾ ਬਾਸਰਕੇ ਗਿੱਲਾਂ ਦੇ ਪ੍ਰਧਾਨ ਬਣਦਿਆਂ ਕੀਤਾ| ਅੰਮ੍ਰਿਤਸਰ (ਦਿਹਾਤੀ) ਦਾ ਪ੍ਰਥਮ ਪ੍ਰਧਾਨ ਨਿਯੁਕਤ ਕਰਕੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜਿੰਮੇਵਾਰੀ ਇਹਨਾਂ ਦੇ ਮੌਢਿਆਂ ਤੇ ਪਾਈ| ਇਸ ਉਪਰੰਤ ਆਪ ਨੂੰ ਆਲ ਇੰਡੀਆ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਥਾਪਿਆ| ਇਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖਰੱਖਦਿਆਂ 1985 ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਪੱਛਮੀ) ਤੋਂ ਟਿਕਟ ਦੇ ਕੇ ਨਿਵਾਜਿਆ| ਉਸ ਸਮੇਂ ਆਪ ਨੂੰ ਸਭ ਤੋਂ ਛੋਟੀ ਉਮਰ (25 ਸਾਲ) ਵਿਚ ਵਿਧਾਨ ਸਭਾ ਦੀ ਚੋਣ ਲੜ੍ਹਨ ਦਾ ਮਾਣ ਹਾਸਲ ਹੋਇਆ| (1991) ਵਿੱਚ ਫਿਰ ਵਿਧਾਨ ਸਭਾ ਦੀ ਚੋਣ ਅਕਾਲੀ ਦਲ ਦੀ ਟਿਕਟ ਤੇ ਲੜੀ, ਜਿਸ ਵਿੱਚ ਆਪ ਦੀ ਜਿੱਤ ਤੇ ਭਰਪੂਰ ਅਸਾਰ ਸਨ, ਪ੍ਰੰਤੂ ਚੋਣ ਰੱਦ ਹੋ ਗਈ| ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਆਪ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਅਤੇ ਸਬ ਕਮੇਟੀ (ਸੇਲ ਤੇ ਪਰਚੇਜ) ਦੇ ਚੇਅਰਮੈਨ ਬਣੇ| ਆਪ ਨੂੰ ਜ਼ਿਲ੍ਹਾ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦਿਆਂ ਤੇ ਕੰਮ ਕਰਨ ਦਾ ਮਾਣ ਵੀ ਹਾਸਲ ਹੋਇਆ| ਆਪ ਪੰਜਾਬ ਮਜ਼ਦੂਰ ਕਰਮਚਾਰੀ ਦਲ ਦੇ ਜਨਰਲ ਸਕੱਤਰ ਵੀ ਰਹੇ| ਆਪ 1988-89 ਵਿੱਚ ਪੰਜਾਬ ਵਿੱਚ ਗਵਰਨਰੀ ਰਾਜ ਸਮੇਂ ਅਕਾਲੀ ਦਲ ਦੇ ਪ੍ਰਤੀਨਿਧ ਵਜੋਂ ਜ਼ਿਲ੍ਹਾ ਯੋਜਨਾ ਅਤੇ ਵਿਕਾਸ ਬੋਰਡ ਅੰਮ੍ਰਿਤਸਰ ਦੇ ਮੈਂਬਰ ਨਿਯੁਕਤ ਹੋਏ| ਇਸ ਸਮੇਂ ਦੌਰਾਨ ਇਨ੍ਹਾਂ ਨੇ ਵਿਕਾਸ ਕਾਰਜਾਂ ਲਈ ਸ਼ਲਾਘਾਯੋਗ ਕੰਮ ਕੀਤੇ|

ਆਪ ਨੂੰ ਨੰਬਰ 1993 ਈਸਵੀ ਵਿੱਚ ਸਵ: ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੀ ਇੱਛਾ, ਪੱਤਰਕਾਰ ਸੁਰਜੀਤ ਸਿੰਘ ਸੋਖੀ ਅਤੇ ਜਸਬੀਰ ਸਿੰਘ ਸੰਗਰੂਰ ਦੀ ਪ੍ਰੇਰਨਾ ਨਾਲ ਕਾਂਗਰਸ ਵਿਚ -ਾਮਲ ਹੋ ਗਏ| ਆਪ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਾਇੰਟ ਸੈਕਟਰੀ ਅਤੇ ਉਤਰੀ ਰੇਲਵੇ ਸਲਾਹਕਾਰ ਬੋਰਡ ਦਾ ਮੈਂਬਰ ਬਣਾਇਆ ਗਿਆ| ਬੀਬੀ ਰਜਿੰਦਰ ਕੌਰ ਭੱਠਲ ਦੀ ਪ੍ਰਧਾਨਗੀ ਦੌਰਾਨ ਪੰਜਾਬ ਪ੍ਰਦੇਸ਼ ਪੱਛੜੀਆਂ ਸ਼੍ਰੇਣੀਆਂ ਸੈੱਲ ਦਾ ਚੇਅਰਮੈਨ ਬਣਾਇਆ ਗਿਆ| ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪ੍ਰਧਾਨਗੀ ਅਤੇ ਵਿਧਾਨ ਸਭਾ ਦੀਆਂ ਚੋਣਾ 2002 ਦੌਰਾਨ 25 ਜਨਵਰੀ ਨੂੰ ਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ| ਆਪਣੇ 4 ਸਾਲ 8 ਮਹੀਨੇ ਦੇ ਪ੍ਰਧਾਨਗੀ ਕਾਲ ਦੌਰਾਨ ਹੋਈਆਂ ਪੰਚਾਂ/ਸਰਪੰਚਾਂ, ਪੰਚਾਇਤ ਸੰਮਤੀ-ਜਿਲ੍ਹਾ ਪ੍ਰੀਸ਼ਦਾਂ, ਨਗਰ ਨਿਗਮਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਜਿਲ੍ਹਾ ਅੰਮ੍ਰਿਤਸਰ ਵਿਚ ਉੱਤਮ ਰਹੀ| ਪੰਜਾਬ ਪ੍ਰਦੇ- ਕਾਂਗਰਸ ਦੇ ਪ੍ਰਧਾਨ ਸ੍ਰ. ਸਮਸ਼ੇਰ ਸਿੰਘ ਦੂਲੋ ਵੱਲੋਂ ਆਪ ਦੀਆਂ ਪਾਰਟੀ ਲਈ ਦਿੱਤੀਆਂ ਵਧੀਆ ਸੇਵਾਵਾਂ ਲਈ ਇਹਨਾਂ ਜਿਲ੍ਹਾ ਪ੍ਰਧਾਨ ਤੋਂ ਤਰੱਕੀ ਦੇ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ| ਆਪ ਪ੍ਰਧਾਲਗੀ ਕਾਲ ਦੌਰਾਨ ਜਿਲ੍ਹਾ ਯੋਜਨਾਂ ਅਤੇ ਵਿਕਾਸ ਬੋਰਡ ਅਤੇ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਹੈ| ਆਪ ਹਰ ਆਏ ਬੰਦੇ ਦੀ ਗੱਲ ਸੁਣਕੇ ਉਸਦੀ ਸਮੱਸਿਆ ਦਾ ਹੱਲ ਕਰਵਾਉਣਾ ਆਪਣਾ ਫਰਜ ਸਮਝਦੇ ਹਨ, ਜਿਸ ਕਾਰਨ ਆਪ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ|