Home

About Me

Inderjit Singh Basarke

Gurdwara San Sahib

ਮਨਮੋਹਨ ਸਿੰਘ ਬਾਸਰਕੇ

ਜੇ ਅੱਜ ਮੈ ‘ਆਪਣਾ ਗੁਆਚੇ ਪਲਾਂ ਦੀ ਦਾਸਤਾਨ’ ਤੇ ‘ਬੇਨਾਮ ਰਿਸਤੇ’ ਕਹਾਣੀ ਸੰਗ੍ਰਹਿ ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋ ਰਿਹਾ ਹਾਂ ਤਾਂ ਇਸ ਪਿੱਛੇ ਕੁਝ ਸਖਸ਼ੀਅਤਾਂ ਦਾ ਯੋਗਦਾਨ ਹੈ, ਜਿਨ੍ਹਾਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਲੋਚਦਾ ਹਾਂ| ਭਾਵੇਂ ਹਰ ਮਾਂ ਬਾਪ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਕਰਦੇ ਹਨ ਪਰ ਜੋ ਮੇਰੇ ਮਾਂ ਬਾਪ (ਗਿਆਨੀ ਹਜ਼ਾਰਾ ਸਿੰਘ ‘ਪ੍ਰੇਮੀ’ – ਮਾਤਾ ਸਵਿੰਦਰ ਕੌਰ) ਨੇ ਮੇਰੀ ਪਰਵਰਿਸ਼ ਕਰਨ ਤੇ ਮੈਨੂੰ~ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਜਫਰ ਜਾਲੇ ਹਨ, ਇਹਨਾਂ ਦੀ ਦੇਣ ਤਾਂ ਮੈਂ ਦੇ ਹੀ ਨਹੀਂ ਸਕਦਾ|

ਜਦ ਮੈਂ ਪ੍ਰਾਇਮਰੀ ਕੀਤੀ ਤਾਂ ਮੇਰੇ ਪਿੰਡ ਹਾਈ ਸਕੂਲ ਨਹੀਂ ਸੀ, ਪਿੰਡੋਂ ਤਿੰਨ-ਚਾਰ ਕਿਲੋਮੀਟਰ ਹਟਵੇਂ ਹਾਈ ਸਕੂਲ ਵਡਾਲੀ ਗੁਰੂ ਜਾਂ ਢੰਡ ਸਨ |

ਇੰਦਰਜੀਤ ਸਿੰਘ ਬਾਸਰਕੇ

ਮਾਂ ਪਿਓ ਤੋਂ ਸੇਵਾ ਦੀ ਗੁੜ੍ਹਤੀ ਲੈ ਕੇ ਰਾਜਨੀਤੀ ਵਿੱਚ ਕੁੱਦੇ ਇੰਦਰਜੀਤ ਸਿੰਘ ਬਾਸਰਕੇ ਪੰਜਾਬ ਦੇ ਪ੍ਰਮੁੱਖ ਰਾਜਨੀਤਿਕ ਆਗੂ ਹਨ| ਜਿਨ੍ਹਾਂ ਦਾ ਜਨਮ 16 ਮਾਰਚ 1961 ਨੂੰ ਸ੍ਰ. ਹਜ਼ਾਰਾ ਸਿੰਘ ਪ੍ਰੇਮੀ ਦੇ ਘਰ ਮਾਤਾ ਸ੍ਰੀਮਤੀ ਸਵਿੰਦਰ ਕੌਰ ਦੀ ਕੁੱਖੋਂ ਬਾਸਰਕੇ ਗਿੱਲਾਂ ਵਿਖੇ ਹੋਇਆ| ਆਪ ਦਾ ਪਰਿਵਾਰ ਪੰਥਕ ਪਰਿਵਾਰ ਸੀ ਅਤੇ ਪਿਤਾ ਇਤਿਹਾਸਕ ਗੁਰਦੁਆਰਾ ਸੰਨ੍ਹ ਸਾਹਿਬ ਦੇ ਮੈਨੇਜਰ ਹੋਣ ਦੇ ਬਾਵਜੂਦ ਪਤੀ-ਪਤਨੀ ਗੁਰੂ ਘਰ ਵਿਖੇ ਹੱਥੀਂ ਝਾੜੂ ਫੇਰਨ ਦੀ ਸੇਵਾ ਕਰਿਆ ਕਰਦੇ ਸਨ| ਜਿਸ ਦਾ ਇਹਨਾਂ ਤੇ ਕਾਫ.ੀ ਪ੍ਰਭਾਵ ਪਿਆ| ਆਪ ਸਕੂਲੀ ਵਿੱਦਿਆ ਹਾਸਲ ਕਰਦੇ ਸਮੇਂ ਹੀ ਧਾਰਮਿਕ ਅਤੇ ਰਾਜਨੀਤਿਕ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਪਏ|ਰਾਜਨੀਤੀ ਵਿੱਚ ਇਹਨਾਂ ਨੇ ਪ੍ਰਵੇਸ਼ 1978 ਈਸਵੀ ਨੂੰ ਨੌਜਵਾਨ ਸੇਵਕ ਸਭਾ ਬਾਸਰਕੇ ਗਿੱਲਾਂ ਦੇ ਪ੍ਰਧਾਨ ਬਣਦਿਆਂ ਕੀਤਾ| ਅੰਮ੍ਰਿਤਸਰ (ਦਿਹਾਤੀ) ਦਾ ਪ੍ਰਥਮ ਪ੍ਰਧਾਨ ਨਿਯੁਕਤ ਕਰਕੇ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜਿੰਮੇਵਾਰੀ ਇਹਨਾਂ ਦੇ ਮੌਢਿਆਂ ਤੇ ਪਾਈ|

ਗੁਰਦੁਆਰਾ ਸ੍ਰੀ ਸੰਨ੍ਹ ਸਾਹਿਬ

ਇਹ ਪਿੰਡ ਬਾਸਰਕੇ ਗਿੱਲਾਂ ਦੇ ਚੜ੍ਹਦੇ ਪਾਸੇ ਸੜਕ ਤੇ ਸਥਿਤ ਹੈ । ਗੁਰਦੁਆਰਾ ਸੰਨ੍ਹ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੁ ਅਮਰ ਦਾਸ ਜੀ ਦੇ ਸਮੇਂ ਦਰੱਖਤਾ ਦੀ ਇੱਕ ਝੰਗੀ ਅਤੇ ਕੱਚਾ ਜਿਹਾ ਇੱਕ ਕੋਠਾ ਹੁੰਦਾ ਸੀ । ਜੋ ਪਿੰਡ ਦੇ ਵਾਗੀਆਂ ਨੇ ਮੀਂਹ ਕਣੀ ਦੇ ਬਚਾ ਲਈ ਪਾਇਆ ਸੀ, ਜਿੱਥੋਂ ਤੱਕ ਸੰਨ੍ਹ ਸਾਹਿਬ ਦੇ ਇਤਿਹਾਸ ਦਾ ਸਬੰਧ ਹੈ, ਜਦੋਂ ਗਰੂ ਅੰਗਦ ਜੀ ਨੇ ਗੁਰਗੱਦੀ ਗੁਰੁ ਅਮਰ ਦਾਸ ਜੀ ਨੇ ਤਾਂ ਗੁਰੁ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਅਤੇ ਦਾਸੂ ਨੇ ਇਸ ਦਾ ਕਰੜਾ ਵਿਰੋਧ ਕੀਤਾ ਤਾਂ ਗੁਰੁ ਅਮਰ ਦਾਸ ਜੀ ਬਿਨ੍ਹਾ ਕਿਸੇ ਨੂੰ ਦੱਸਿਆ ਗੋਇੰਦਵਾਲ ਤੋਂ ਬਾਸਰਕੇ ਆ ਗਏ ਅਤੇ ਇਸ ਜਗ੍ਹਾ ਚਰਾਂਦ ਵਿੱਚ ਵਾਗੀਆ ਵੱਲੋਂ ਮੀਂਹ ਕਣੀ ਅਤੇ ਧੁੱਪ ਤੋਂ ਬਚਾਅ ਲਈ ਬਣਾਏ ਕਮਰੇ ਵਿੱਚ ਬੈਠ ਕੇ ਭਜਨ ਬੰਦਗੀ ਕਰਨ ਲੱਗ ਪਏ ਅਤੇ ਬਾਹਰ ਲਿਖ ਦਿੱਤਾ ਕਿ ਜੋ ਬੂਹਾ ਖੋਲੇਗਾ ਉਹ ਗੁਰੁ ਦਾ ਸਿੱਖ ਨਹੀਂ ਹੋਵੇਗਾ ।

Read More Read More Read More